Search This Blog

Wednesday, February 18, 2015

Aithon Pandit Ne Arth Paltaye

ਤ੍ਵ ਪ੍ਰਸਾਦਿ ॥ ਤੋਮਰ ਛੰਦ ॥
ਹਰਿ ਜਨਮ ਮਰਨ ਬਿਹੀਨ ॥ ਦਸ ਚਾਰ ਚਾਰ ਪ੍ਰਬੀਨ ॥ (Akal Ustat)

ਹਰਿ ਕੀ ਹੈ..?...ਜਦੋਂ ਸਾਬਤ ਸੂਰਤ ਹੈ..ਜੋ ਮੂਲ ਮੰਤਰ ਦੇ ਸ਼ੁਰੂ ਵਿੱਚ ਏਕਾ ਆਇਆ ਹੈ..ਉਹ ਇੱਕ ਹਰਿ ਹੈ..ਜਦੋਂ ਇੱਕ ਵਿੱਚ ਨੁਕਸ ਪੈ ਗਿਆ..ਦਾਗੀ ਹੋ ਗਿਆ..ਮਨ ਵਸ ਵਿੱਚ ਨਹੀਂ ਰਹਿੰਦਾ..ਡੋਲ ਜਾਂਦੈ..ਫਿਰ ਇੱਕ ਨਹੀਂ ਰਹਿੰਦਾ..ਸਾਬਤ ਨਹੀਂ ਰਿਹਾ...ਡੋਲਣ ਤੇ ਰਾਖੋ ਪ੍ਰਭੂ ਜੋ ਬੇਨਤੀ ਹੈ ਇਸੇ ਕਰਕੇ ਕਰੀ ਹੈ ਕਿਉਂਕਿ ਸਰੀਰ ਛੱਡਣ ਵੇਲੇ ਡੋਲ ਗਿਆ ਤਾਂ ਦੁਬਾਰਾ ਸਰੀਰ ਲੈਣਾ ਪੈ ਜਾਂਦੈ...ਬਿਨਾਂ ਡੋਲੇ ਸਰੀਰ ਛੱਡ ਗਿਆ ਤਾਂ ਮੁਕਤ ਹੋ ਜਾਂਦੈ...ਫਿਰ ਜਨਮ ਮਰਨ ਬਿਹੀਨ ਹੈ...ਹਰਿ ਹੈ...ਸਾਬਤ ਹੈ...ਓਹ ਵੇਲਾ ਸੰਭਾਲਣ ਲਈ ਸਾਰਾ ਜੀਵਨ ਗੁਰਬਾਣੀ ਤੇ ਅਮਲ ਕਰਨਾ ਪੈਂਦਾ ਹੈ..ਮਨ ਵਸ ਰੱਖਣਾ ਪੈਂਦਾ ਹੈ..ਅੰਤ ਵੇਲੇ ਡੋਲ ਗਿਆ ਤਾਂ ਜਨਮ ਮਰਨ ਿਬਹੀਨ ਨਹੀਂ ਹੋ ਸਕਦਾ..ਅਡੋਲ ਹੀ ਇੱਕ ਹੈ...
ਜਨਮ ਮਰਨ ਬਿਹੀਨ ਭਾਵ ਜਨਮ ਮਰਨ ਰਹਿਤ ਹੈ...ਦਸ ਚਾਰ ਚਾਰ ਪ੍ਰਬੀਨ ॥...ਪੰਡਿਤ ਕਹਿੰਦੈ ਦਸ ਚਾਰ ਚਾਰ ਭਾਵ ਦਸ ਜਮਾਂ ਚਾਰ ਜਮਾਂ ਚਾਰ ਬਰਾਬਰ ਹੈ ਅਠਾਰਾਂ...ਜਦੋਂ ਪੰਡਿਤ ਨੇ ਵਾਟ ਪਾੜੀ...ਅਠਾਰਾਂ ਵਿਦਿਆਵਾਂ ਬਣਾ ਦਿੱਤੀਆਂ...ਜਿਸ ਨੂੰ ਇਹ ਵਿਦਿਆ ਕਹਿੰਦੇ ਨੇ ਗੁਰਬਾਣੀ ਉਹਨੂੰ ਅਵਿਦਿਆ ਮੰਨਦੀ ਹੈ...ਐਥੋਂ ਪੰਡਿਤ ਨੇ ਅਰਥ ਪਲਟਾਏ ਜਦੋਂ ਅਵਿਦਿਆ ਨੂੰ ਵਿਦਿਆ ਮੰਨ ਲਿਆ..ਸਿਮਰਤ ਸਾਸ਼ਤ੍ਰ ਤਾਂ ਪੰੁਨ ਪਾਪ ਦੀ ਵਿਚਾਰ ਹੈ..ਉਹ ਤਾਂ ਵਰਜਿਤ ਹੈ ਸਾਨੂੰ...ਪੜ੍ਹਨੀ ਨਹੀਂ ਅਸੀਂ..ਗੁਰਬਾਣੀ ਵਿੱਚ ਅਠਾਰਾਂ ਲਫਜ਼ ਇਕੱਠਾ ਹੀ ਆਇਐ ਵੈਸੇ...
                                                                                                                            ਦਸ ਚਾਰ ਚਾਰ ਤੋਂ ਭਾਵ ਕੁਝ ਹੋਰ ਹੈ...ਦਸ ਇੱਕ ਹੈ..ਚਾਰ ਇੱਕ ਹੈ..ਚਾਰ ਇੱਕ..ਅਲੱਗ ਅਲੱਗ ਨੇ...ਦਸ ਕੀ ਹੈ..ਦਸ ਦੁਆਰ ਨੇ..ਦਸਾਂ ਦਾ ਹੀ ਗਿਆਨ ਨਹੀਂ ਲੋਕਾਂ ਨੂੰ...ਦਸਵੇਂ ਦੁਆਰ ਤੇ ਰੌਲਾ ਪੈਂਦਾ ਹੈ...ਮਨਮੁਖਾਂ ਦਾ ਦਸਵਾਂ ਦੁਆਰ ਤ੍ਰਿਕੁਟੀ...ਦਿਮਾਗ ਨੂੰ ਮੰਨਿਆ ਹੋਇਐ..ਜੋਗੀ ਵੀ ਮੰਨਦੇ ਨੇ...ਗੁਰਮੁਖਾਂ ਤੇ ਗੁਰਬਾਣੀ ਅਨੁਸਾਰ ਹਿਰਦਾ ਹੈ ਦਸਵਾਂ ਦੁਆਰ...ਜਿਨ੍ਹਾਂ ਦਾ ਦਸਵਾਂ ਦੁਆਰ ਤ੍ਰਿਕੁਟੀ ਹੈ ਉਹੀ ਅਵਿਦਿਆ ਨੂੰ ਵਿਦਿਆ ਤੇ ਤੀਜੀ ਅੱਖ ਮੰਨਦੇ ਨੇ...ਗੁਰਮੁਖ ਤੀਜੀ ਅੱਖ ਬਿਬੇਕ ਬੁੱਧੀ ਨੂੰ ਮੰਨਦੇ ਨੇ..ਇਹ ਬੁਨਿਆਦੀ ਫਰਕ ਹੈ ਮਨਮੁਖ ਤੇ ਗੁਰਮੁਖ ਵਿੱਚ...ਬੁੱਧੀ ਵੀ ਤੀਜੀ ਅੱਖ ਹੈ ਪਰ ਅਜੇ ਸੂਤਕ ਲੱਗਿਆ ਹੋਇਐ...ਖਰਾਬੀ ਹੈ..ਜਦੋਂ ਗਿਆਨ ਅੰਜਨ ਪੈ ਗਿਆ ਤਾਂ ਠੀਕ ਹੋ ਜਾਵੇਗੀ..

No comments:

Post a Comment